ਪੰਜਾਬ ਸਰਕਾਰ ਕਰੱਪਸ਼ਨ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ । ਜਿਸ ਦੇ ਚਲਦਿਆਂ ਮਾਨ ਸਰਕਾਰ ਨੇ ਕਰੱਪਸ਼ਨ ਸੰਬੰਧੀ ਸ਼ਿਕਾਇਤਾਂ ਲਈ ਇਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਹੋਇਆ ਹੈ। ਅੱਜ ਆਪਣੇ ਇਕ ਭਾਸ਼ਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹੁਣ ਉਹਨਾਂ ਅਫ਼ਸਰਾਂ ਖ਼ਿਲਾਫ ਕਾਰਵਾਈ ਕਰਾਂਗੇ ਜਿਹਨਾਂ ਨੇ ਆਪਣੇ ਦਫਤਰਾਂ ਦੇ ਬਾਹਰ ਇਹ ਲਿੱਖ ਕੇ ਲਗਾਇਆ ਏ ਕਿ ਇਸ ਦਫ਼ਤਰ ਅੰਦਰ ਮੋਬਾਈਲ ਫ਼ੋਨ ਲੈਕੇ ਆਉਣ 'ਤੇ ਪਾਬੰਦੀ ਹੈ।